Fulfill Arpandeep’s Dream: Build a Library for needy students | Milaap
Fulfill Arpandeep’s Dream: Build a Library for needy students
1%
Raised
Rs.4,395
of Rs.10,00,000
13 supporters
  • HR

    Created by

    Hem Raj
  • P

    This fundraiser will benefit

    Public

    from Shaheed Bhagat Singh Nagar, Punjab

ਅਰਪਨਦੀਪ ਧੁਰ ਅੰਦਰ ਤਕ ਸ਼ਾਂਤ, ਨਿਰਮਲ ਤੇ ਖੁਸ਼ ਮਿਜਾਜ਼ ਸੀ । ਮਸਕੂਲਰ ਡਿਸਟਰੌਫ਼ੀ ਵਰਗੀ ਘਾਤਕ ਬੀਮਾਰੀ ਨਾਲ਼ ਜੂਝਦਾ ਹੋਇਆ ਵੀ ਉਹ ਕੁਦਰਤ, ਗਿਆਨ ਤੇ ਇਨਸਾਨੀਅਤ ਦੀਆਂ ਗੱਲਾਂ ਕਰਦਾ ਸੀ । ਆਪਣੇ 19 ਸਾਲ ਦੇ ਛੋਟੇ ਪਰ ਮਹਾਨ ਜੀਵਨ ਵਿੱਚ ਉਹ 13 ਸਾਲ ਇਸ ਘਾਤਕ ਬੀਮਾਰੀ ਨਾਲ਼ ਲੜਿਆ ਤੇ 19 ਸਾਲ ਦੀ ਉਮਰ ਵਿੱਚ ਉਸ ਅਵੱਸਥਾ 'ਤੇ ਪਹੁੰਚ ਕੇ ਬ੍ਰਹਮ ਵਿੱਚ ਲੀਨ ਹੋ ਗਿਆ ਜਿੱਥੇ ਪਹੁੰਚਣ ਲਈ ਲੱਖਾਂ ਕਰੋੜਾਂ ਜੂਨਾਂ ਦਾ ਸਫਰ ਤਹਿ ਕਰਨਾ ਪੈਂਦਾ ਹੈ । ਉਹ ਆਪਣੇ ਦੁੱਖ ਨੂੰ ਨਜ਼ਰਅੰਦਾਜ ਕਰ ਕੇ ਦੂਜਿਆਂ ਦੇ ਦੁੱਖ ਵੰਡਾਉਂਦਾ ਸੀ । ਉਹ ਕਹਿੰਦਾ ਸੀ ਕਿ ਸਿਰਫ ਆਪਣੇ ਲਈ ਜੀਣਾ, ਜੀਣਾ ਨਹੀਂ ਹੁੰਦਾ । ਸਭ ਲਈ ਜੀਣਾ, ਸਭ ਨਾਲ਼ ਜੀਣਾ ਹੀ ਅਸਲੀ ਜੀਵਨ ਹੈ, ਅਸਲੀ ਬੰਦਗੀ ਹੈ । ਮੈਂ ਉਸਦਾ ਬਾਪ ਜੋ ਖੁਦ ਵੀ ਬਚਪਨ ਤੋਂ ਸਰੀਰਕ ਤੌਰ 'ਤੇ ਅਪਾਹਜ ਹਾਂ, ਪਲ ਪਲ ਉਸਦੀ ਸੋਚ ਦੇ ਨਾਲ਼ ਖੜ੍ਹਾ ਰਿਹਾਂ । ਉਹ ਵਾਤਾਵਾਰਣ ਪ੍ਰੇਮੀ, ਸਭ ਲਈ  ਗਿਆਨ ਤੇ ਸਿਹਤ ਸਹੂਲਤਾਂ ਦਾ ਵਿਚਾਰਕ ਸੀ । ਆਪਣੇ ਜੀਵਨ ਦੇ ਆਖਰੀ ਸੱਤ ਸਾਲ ਉਸ ਨੇ ਆਥਾਹ ਪੀੜ ਤੇ ਕਮਾਲ ਦੇ ਹੌਸਲੇ ਵਿੱਚ ਬਿਤਾਏ। ਆਪਣੇ ਆਖਰੀ ਵਕਤ ਵੀ ਉਹਦੇ ਚਿਹਰੇ 'ਤੇ ਮੁਸਕਾਨ ਸੀ ਤੇ ਹੱਸਦਾ ਮੁਸਕਰਾਉਂਦਾ ਇਸ ਜਹਾਨ ਤੋਂ ਅੰਮ੍ਰਿਤ ਵੇਲੇ ਵਿਦਾ ਹੋਇਆ। ਉਹ ਬਿਸਤਰ 'ਤੇ ਪਿਆ ਸੋਚ ਦੇ ਖੰਭ ਲਾ ਕੇ ਅੰਬਰਾਂ ਦੀ ਸੈਰ ਕਰ ਲੈਂਦਾ ਸੀ । ਆਓ ਸਭ ਨੂੰ ਗਿਆਨ, ਸਿਹਤ ਤੇ ਸੋਹਣੇ ਵਾਤਾਵਾਰਣ ਦੀ ਉਸ ਦੀ ਸੋਚ ਨੂੰ ਸਮਰਪਿਤ ਇਸ ਉਪਰਾਲੇ ਨਾਲ ਜੁੜ ਕੇ ਅਰਪਨਦੀਪ ਦਾ ਸੁਪਨਾ ਪੂਰਾ ਕਰੀਏ। ਅਰਪਨਦੀਪ ਐਜੂਕੇਸ਼ਨ ਐਂਡ ਇਨਵਾਇਰਮੈਂਟ ਕੇਅਰ ਸੋਸਾਇਟੀ (ਰਜਿਸਟਰਡ) ਸੂੰਢ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ, ਅਰਪਨਦੀਪ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ । ਸੱਤ ਮੈਂਬਰੀ ਇਹ ਸੁਸਾਇਟੀ ਪੰਜਾਬ ਸਰਕਾਰ, ਐੱਨ ਜੀ ਓ ਦਰਪਣ ਪੋਰਟਲ ਅਤੇ ਇਨਕਮ ਟੈਕਸ ਦੀ ਧਾਰਾ 12 ਏ ਵਿੱਚ ਰਜਿਸਟਰਡ ਹੈ। ਸੁਸਾਇਟੀ ਬੇਟੇ ਅਰਪਨਦੀਪ ਦੀ ਯਾਦ ਵਿੱਚ ਉਸਦੇ ਪਿੰਡ ਸੂੰਢ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਮੇਂ ਸਮੇਂ 'ਤੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾ ਰਹੀ ਹੈ । ਪਿੰਡ ਵਿੱਚ ਇੱਕ ਆਰਜ਼ੀ ਥਾਂ 'ਤੇ ਅਰਪਨਦੀਪ ਮੈਮੋਰੀਅਲ ਪਬਲਿਕ ਲਾਇਬ੍ਰਰੀ ਅਤੇ ਲੋੜਵੰਦ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਚਲਾ ਰਹੀ ਹੈ । ਅਰਪਨਦੀਪ ਮੈਮੋਰੀਅਲ ਪਬਲਿਕ ਲਾਇਬ੍ਰੇਰੀ ਲਈ ਜ਼ਮੀਨ ਖਰੀਦ ਕੇ ਉੱਥੇ ਇੱਕ ਸ਼ਾਨਦਾਰ ਲਾਇਬ੍ਰਰੀ ਨੂੰ ਬਣਾਉਣ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਬੂੰਦ ਬੂੰਦ ਤਲਾਬ ਭਰ ਜਾਂਦਾ ਹੈ। ਆਓ ਆਪਣੇ ਆਪਣੇ ਹਿੱਸੇ ਦੀ ਬੂੰਦ ਨੇਕੀ ਦੇ ਇਸ ਕਾਰਜ ਵਿੱਚ ਪਾ ਕੇ ਅਰਪਨਦੀਪ ਦਾ ਸੁਪਨਾ ਸਾਕਾਰ ਕਰੀਏ । 
ਸ਼ੁਕਰੀਆ ਤੇ ਸਤਿਕਾਰ 🙏

Arpandeep was calm, pure and happy to the core. Even while battling a fatal disease like muscular dystrophy, he used to talk about nature, knowledge and humanity. In his short but great life of 19 years, he fought this fatal disease for 13 years and at the age of 19, he reached that state and merged with the divine, to reach which one has to travel for millions of lives. He used to share the suffering of others by ignoring his own suffering. He used to say that living only for oneself is not living. Living for all, living with all is real life, real devotion. I, his father, who has been physically disabled since childhood, stood by his thoughts moment by moment. He was an environmentalist, a thinker of knowledge and health facilities for all. He spent the last seven years of his life in immense pain and extraordinary courage. Even in his last moments, he had a smile on his face and left this world smiling and smiling at dawn. He used to walk in the air with the wings of thought while lying on the bed. Let us join this initiative dedicated to his thought of knowledge, health and a beautiful environment for everyone and fulfill Arpandeep's dream. Arpandeep Education and Environment Care Society (Registered) Sundh, Shaheed Bhagat Singh Nagar, Punjab, is committed to fulfilling Arpandeep's dreams. This seven-member society is registered with the Punjab Government, NGO Darpan Portal and Section 12A of Income Tax. The society is organizing free medical check-up camps from time to time in the memory of his son Arpandeep in his village Sundh, district Shaheed Bhagat Singh Nagar. Arpandeep Memorial Public Library and free tuition center for needy children are being run at a temporary place in the village. We need your support to purchase land for Arpandeep Memorial Public Library and build a magnificent library there. Drop by drop the pond fills up. Let's make Arpandeep's dream come true by contributing our share in this work of goodness.
Thank you and respect 🙏

Read More

Know someone in need of funds? Refer to us
support